Patiala: 02 July, 2018
Multani Mal Modi College celebrates ‘Tandrust Punjab: Ghar Ghar Hariyali’ Campaign
A large number of medicinal and traditional saplings were planted at Multani Mal Modi College Campus under the flagship scheme of Punjab Government named as ‘Tandrust Punjab: Ghar Ghar Hariyali’ campaign. Under the guidance of District Forest Officer (Extension) Sh. Jugraj Singh along with his team comprising Range Officer Amandeep Kaur, Block Officer Balihar Singh, Forest Guide Manveer Kaur co-ordinated the campaign with members of eco club of the college. The District forest officer said that Punjab Government is running this campaign all over the Punjab to motivate the public to protect the environment. He further informed that by downloading mobile App ‘i-Hariyali’ launched by Punjab government, people can get free saplings for a greener environment.
Dr. Khushvinder Kumar, College Principal welcomed the team and appreciated the core objectives of this eco-friendly initiative of the government. He said that it is our collective responsibility to focus on environmental issues which are threatening our existence. He also advised the students to develop a culture of “gifting plants” on every occasion of celebration to further spread the message. He assured that these activities will continue in the entire session.
During the campaign the members of Eco-club of M M Modi College planted 60 saplings of different verities of Amaltas, Jakranda, Gulmohar, Chukrasia and Ashoka tree. The students also took a pledge to protect and maintain the saplings they have planted.
Dr. Ashwani Sharma, Head, Dept of Botany and Incharge of Eco Club of the college, Dr. Harmohan Sharma, Sh. Nishan Singh and Sh. Ajay Gupta were also present on the occasion.
ਪਟਿਆਲਾ: 2 ਜੁਲਾਈ, 2018
ਮੋਦੀ ਕਾਲਜ ਵਿਖੇ “ਤੰਦਰੁਸਤ ਪੰਜਾਬ: ਘਰ ਘਰ ਹਰਿਆਲੀ” ਮੁਹਿੰਮ ਦਾ ਆਗਾਜ਼
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਜ਼ਿਲਾ ਜੰਗਲਾਤ ਵਿਭਾਗ ਦੀ ਇੱਕ ਟੀਮ ਅਤੇ ਕਾਲਜ ਦੇ ਈਕੋ ਕਲੱਬ ਵੱਲੋਂ ਸਾਂਝੇ ਤੌਰ ਤੇ ਅਨੇਕਾਂ ਪਰੰਪਰਾਗਤ ਅਤੇ ਸਦਾਬਹਾਰ ਪੌਦੇ ਲਗਾ ਕੇ “ਤੰਦਰੁਸਤ ਪੰਜਾਬ: ਘਰ ਘਰ ਹਰਿਆਲੀ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜੰਗਲਾਤ ਵਿਭਾਗ ਦੀ ਟੀਮ ਦੀ ਅਗਵਾਈ ਜ਼ਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਜੁਗਰਾਜ ਸਿੰਘ (ਐਕਸਟੈਨਸ਼ਨ) ਕਰ ਰਹੇ ਸਨ ਅਤੇ ਇਸ ਟੀਮ ਵਿੱਚ ਰੇਂਜ ਅਫ਼ਸਰ ਸ੍ਰੀਮਤੀ ਅਮਨਦੀਪ ਕੌਰ, ਬਲਾਕ ਅਫ਼ਸਰ ਸ੍ਰੀ ਬਲਿਹਾਰ ਸਿੰਘ ਅਤੇ ਫੋਰੇਸਟ ਗਾਈਡ ਸ੍ਰੀਮਤੀ ਮਨਵੀਰ ਕੌਰ ਸ਼ਾਮਲ ਸਨ। ਇਸ ਮੌਕੇ ਜੰਗਲਾਤ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਪੰਜਾਬ ਨੂੰ ਫ਼ਿਰ ਤੋਂ ਹਰਾ ਭਰਾ ਬਣਾਉਣ ਲਈ ਯਤਨਸ਼ੀਲ ਹੈ। ਇਸ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਇਹ ਜਾਨਕਾਰੀ ਵੀ ਸਾਂਝੀ ਕੀਤੀ ਕਿ ਸਰਕਾਰ ਦੁਆਰਾ ਜਾਰੀ ਕੀਤਾ “ਜ-ੀ਼ਗਜਖ਼;ਜ” ਮੋਬਾਈਲ ਐਪ ਡਾਉਨਲੋਡ ਕਰਕੇ ਮੁਫ਼ਤ ਵਿੱਚ ਬੂਟੇ ਪ੍ਰਾਪਤ ਕੀਤਾ ਜਾ ਸਕਦੇ ਹਨ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਜੰਗਲਾਤ ਵਿਭਾਗ ਦੀ ਟੀਮ ਅਤੇ ਈਕੋ ਕਲੱਬ ਦੇ ਮੈ+ਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਤਾਵਰਨ ਨਾਲ ਸਬੰਧਿਤ ਮਸਲਿਆਂ ਨੂੰ ਸੁਹਿਰਦਤਾ ਨਾਲ ਸੰਬੋਧਿਤ ਹੋਈਏ। ਉਨ੍ਹਾਂ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਵੱਡੇ ਪੱਧਰ ਤੇ ਅਜਿਹਾ ਤੰਦਰੁਸਤ ਸਭਿਆਚਾਰ ਸਿਰਜਨ ਜਿੱਥੇ ਖੁਸ਼ੀਆਂ ਦੇ ਮੌਕੇ ਤੇ ਆਪਸੀ ਤੋਹਫ਼ਿਆਂ ਵਜੋਂ ਪੋਦਿਆਂ ਦਾ ਆਦਾਨ ਪ੍ਰਦਾਨ ਕੀਤਾ ਜਾਵੇ। ਇਸ ਮੁਹਿੰਮ ਦੌਰਾਨ ਮੌਜੂਦ ਵਿਦਿਆਰਥੀਆਂ ਨੇ ਕਾਲਜ ਦੀਆਂ ਵੱਖੋਂ ਵੱਖਰੀਆਂ ਥਾਵਾਂ ਤੇ ਅਮਲਤਾਸ, ਜਕਰੰਡਾ, ਗੁਲਮੋਹਰ, ਚੁਕਰਾਸ਼ੀਆ ਅਤੇ ਅਸ਼ੋਕਾ ਦੀਆਂ ਪ੍ਰਜਾਤੀਆਂ ਦੇ 60 ਦੇ ਕਰੀਬ ਪੌਦੇ ਲਗਾਏ। ਇਸ ਮੌਕੇ ਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਇਸ ਮੁਹਿੰਮ ਦੌਰਾਨ ਉਨ੍ਹਾਂ ਵੱਲੋਂ ਲਗਾਏ ਗਏ ਪੌਦਿਆਂ ਦੀ ਖਾਸ ਦੇਖਭਾਲ ਕਰਨਗੇ।
ਇਸ ਮੌਕੇ ਡਾ. ਅਸ਼ਵਨੀ ਸ਼ਰਮਾ, ਮੁਖੀ, ਵਨਸਪਤੀ ਵਿਗਿਆਨ ਵਿਭਾਗ ਅਤੇ ਕਾਲਜ ਦੇ ਈਕੋ ਕਲੱਬ ਦੇ ਇੰਚਾਰਜ, ਡਾ. ਹਰਮੋਹਨ ਸ਼ਰਮਾ, ਸ੍ਰੀ ਨਿਸ਼ਾਨ ਸਿੰਘ ਅਤੇ ਸ੍ਰੀ ਅਜੇ ਗੁਪਤਾ ਵੀ ਮੌਜੂਦ ਸਨ।